ਲਲਾਰੀ- Dyer of words ✍️
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ । । ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ । । ਬਿਲਾਵਲ ਰਾਗ ਵਿੱਚ ਪੰਜਵੇੰ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫੁਰਮਾਉੰਦੇ ਹਨ ਕਿ ਸੱਚੇ ਪਰਮਾਤਮਾ ਦਾ ਰੰਗ ਗੂੜਾ ਲਾਲ ਹੈ , ਜੋ ਇੱਕ ਵਾਰ ਚੜ੍ਹ ਜਾਣ ਤੋੰ ਬਾਅਦ ਫਿੱਕਾ ਨਹੀੰ ਪੈਦਾ ਅਤੇ ਨਾ ਹੀ ਇਸ ਰੰਗ ' ਤੇ ਕੋਈ ਦਾਗ਼ ਲੱਗਦਾ ਹੈ । ਪਰਮਾਤਮਾ ਲਲਾਰੀ ਹੈ , ਜਿਸਨੇ ਸਾਰੇ ਜੱਗ ਨੂੰ ਰੰਗਿਆ ਹੋਇਆ ਹੈ । ਉਹ ਮੁਹੱਬਤ ਦਾ ਨਗ਼ਮਾ ਹੈ । ਉਹ ਅੌੜਾਂ ਮਾਰੀ ਧਰਤ ' ਤੇ ਬੱਦਲ ਬਣ ਕੇ ਵਰਸਦਾ ਹੈ । ਮਹਿਬੂਬ ਦੇ ਦਿਲ ਵਿੱਚ ਉੱਠਣ ਵਾਲੀ ਹੂਕ ਹੈ ਅਤੇ ...