ਲਲਾਰੀ- Dyer of words ✍️


 ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ

ਮੈਲਾ ਕਦੇ  ਹੋਵਈ ਨਹ ਲਾਗੈ ਦਾਗਾ

 

ਬਿਲਾਵਲ ਰਾਗ ਵਿੱਚ ਪੰਜਵੇੰ ਪਾਤਸ਼ਾਹ ਗੁਰੂ ਅਰਜਨ ਦੇਵ ਜੀਫੁਰਮਾਉੰਦੇ ਹਨ ਕਿ ਸੱਚੇ ਪਰਮਾਤਮਾ ਦਾ ਰੰਗ ਗੂੜਾ ਲਾਲ ਹੈਜੋ ਇੱਕਵਾਰ ਚੜ੍ਹ ਜਾਣ ਤੋੰ ਬਾਅਦ ਫਿੱਕਾ ਨਹੀੰ ਪੈਦਾ ਅਤੇ ਨਾ ਹੀ ਇਸ ਰੰਗ 'ਤੇਕੋਈ ਦਾਗ਼ ਲੱਗਦਾ ਹੈ 

 

ਪਰਮਾਤਮਾ ਲਲਾਰੀ ਹੈਜਿਸਨੇ ਸਾਰੇ ਜੱਗ ਨੂੰ ਰੰਗਿਆ ਹੋਇਆ ਹੈ

ਉਹ ਮੁਹੱਬਤ ਦਾ ਨਗ਼ਮਾ ਹੈ ਉਹ ਅੌੜਾਂ ਮਾਰੀ ਧਰਤ 'ਤੇ ਬੱਦਲ ਬਣ ਕੇਵਰਸਦਾ ਹੈ ਮਹਿਬੂਬ ਦੇ ਦਿਲ ਵਿੱਚ ਉੱਠਣ ਵਾਲੀ ਹੂਕ ਹੈ ਅਤੇ ਸੱਚੇਇਸ਼ਕ ਦਾ ਸਰੂਰ ਹੈ

 

ਹਰ ਰੋਜ਼ ਨਵਾਂ ਖਿੜਿਆ ਫੁੱਲ ਉਸਦੀ ਬਖ਼ਸ਼ਿਸ਼ ਦੀ ਗਵਾਹੀ ਭਰਦਾ ਹੈਸਾਡੀ ਭੱਜਦੌੜ ਇਸ ਵਰਤਾਰੇ ਨੂੰ ਅਣਗ਼ੌਲਿਆਂ ਕਰ ਦਿੰਦੀ ਹੈ 

ਉਹ ਆਪ ਹੀ ਪੱਤਝੜ ਤੋੰ ਬਹਾਰ ਨੂੰ ਜਨਮ ਦੇਂਦਾ ਹੈ ਉਸਦੀ ਰਹਿਮਤਫੁੱਲਾਂ ਨੂੰ ਰੰਗ ਦੇੰਦੀ ਹੈਉਹ ਪੱਤਿਆਂ ਨੂੰ ਨੂਰ ਬਖ਼ਸ਼ਦੀ ਹੈ ਫਲਾਂ ' ਰਸਭਰਦੀ ਹੈ ਉਹ ਕੋਇਲ ਦੀ ਸੁਰ ਹੈ ਮੋਰਨੀ ਦੀ ਕੂਕ ਹੈ ਚਿੜੀਆਂ ਦੀਚਿਹਚਹਾਹਟ ਹੈ ਰੁਮਕਦੀ ਹਵਾ ਰਾਹੀਂ ਪੱਤਿਆ ਦੀ ਸਰਸਰਾਹਟ ਬਣਜਾਂਦਾ ਹੈ ਉਸਨੇ ਸੂਰਜ ਨੂੰ ਤੇਜ਼ ਬਖ਼ਸਿਆਂ ਹੈ ਚੰਦਰਮਾ ਨੂੰ ਸੀਤਲਤਾਦਿੱਤੀ ਹੈ ਉਹ ਰਣਭੂਮੀ ਵਿੱਚ ਜਿੱਤਣ ਵਾਲਾ ਵੀ ਹੈ ਅਤੇ ਹਾਰ ਦੇ ਕਾਰਨਵੀ ਆਪ ਘੜਦਾ ਹੈ

ਕਰਬਲਾ ਦੇ ਮੈਦਾਨ ਵਿੱਚ ਵੀ ਉਹੀ ਸੀਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇਭਾਣਜੇ ਹਸਨ ਤੇ ਹੁਸੈਨ ਸ਼ਹੀਦ ਕੀਤੇ ਗਏ  ਚਮਕੌਰ ਦੀ ਜੰਗ ਵਿੱਚਉਸਦੀ ਸ਼ਮੂਲੀਅਤ ਸੀਮਾਛੀਵਾੜੇ ਦੀ ਜੰਗਲਾਂ ਦੀ ਰੌਣਕ ਵੀ ਉਹ ਖ਼ੁਦਸੀ ਸਾਕਾ ਸਰਹਿੰਦ ਵੀ ਉਸਦਾ ਭਾਣਾ ਸੀ ਖਿਦਰਾਣੇ ਦੀ ਢਾਬ ਵੀਉਸਦੀ ਰਹਿਮਤ ਸੀਜਿੱਥੇ ਖ਼ਾਲਸਿਆਂ ਨੇ ਤੇਗਾਂ ਮਾਰ ਕੇ ਜੌਹਰ ਵਿਖਾਏਸੀ  

Comments

Popular posts from this blog

ਤੇਰੇ ਹੁਸਨ ਦੇ ਆਸ਼ਕ ਬਹੁਤੇ ਨੇ, ਕੋਈ ਤੇਰਾ ਮਿਲਿਆ ਤਾਂ ਦੱਸ ਦਵੀਂ । ਇਕ ਸ਼ੇਅਰ ਸੁਣਾਵਾਂ ਤੇਰੇ ਦਿਲ ਨੂੰ ਬੱਸ ਥੋੜਾ ਜਾ ਤੂੰ ਹੱਸ ਦਵੀਂ । ਹਾਂ ਜਾਂ ਨਾ ਅਸੀਂ ਪੁੱਛਦੇ ਨਈ ਅਸੀਂ ਪੁੱਛਣਾ ਏਂ ਤੇਰਾ ਹਾਲ । ਅਸੀਂ ਰਾਂਝੇ ਬਣ ਕੇ ਬਹਿ ਜਾਣਾ, ਗਿਣਦੀ ਰਹੀਂ ਤੂੰ ਬਾਰਾਂ ਸਾਲ ।

ਪੱਲੇ ਕੱਖ ਨਾ ਬੰਨ੍ਹਦੇ ਪੰਛੀ ਅਤੇ ਫ਼ਕੀਰ ।