ਪੱਲੇ ਕੱਖ ਨਾ ਬੰਨ੍ਹਦੇ ਪੰਛੀ ਅਤੇ ਫ਼ਕੀਰ ।


ਕਿਵੇਂ ਵੱਖਰੇ ਹਨ ਮਨੁੱਖ ਤੋੰ ਪੰਛੀ -
 
ਪੰਛੀਆਂ ਦੀ ਜ਼ਿੰਦਗੀ ਸਾਡੇ ਨਾਲੋੰ ਬਹੁਤ ਵੱਖਰੀ ਹੈ। ਉਨ੍ਹਾਂ ਕੋਲ ਸਾਡੇ ਵਾਂਗ ਵਿਕਸਿਤ ਹੋਈ ਕੋਈ ਭਾਸ਼ਾ ਨਹੀਂ, ਸਿਰਫ਼ ਉਨ੍ਹਾਂ ਦਾ ਸੰਚਾਰ ਆਪਣੇ ਸਾਥੀਆਂ ਤੱਕ ਸੀਮੀਤ ਹੈ। ਪੰਛੀ ਕਦੇ ਵੀ ਸਾਡੇ ਵਾਂਗ ਲਾਲਚੀ ਹੋ ਕੇ ਕੁਝ ਇਕੱਠਾ ਨਹੀੰ ਕਰਦੇ। ਉਹ ਸਵੇਰੇ ਤੜਕਸਾਰ ਸਾਡੇ ਤੋਂ ਵੀ ਪਹਿਲਾਂ ਉੱਠ ਕੇ ਆਪਣੇ ਦਾਣੇ-ਪਾਣੀ ਲਈ ਉਡਾਰੀ ਮਾਰਦੇ ਹਨ। ਸਾਰਾ ਦਿਨ ਉਹ ਚਹਿਲ-ਪਹਿਲ ਲਗਾਈਂ ਰੱਖਦੇ ਹਨ। ਪੰਛੀ ਮਨੁੱਖਾਂ ਵਾਂਗ ਖ਼ੁਦਗਰਜ਼ ਨਹੀਂ । 

ਪਰੰਦਏ ਨ ਗਿਰਾਹ ਜਰ-

ਗੁਰੂ ਨਾਨਕ ਦੇਵ ਜੀ ਨੇ ਮਾਝ ਕੀ ਵਾਰ ਵਿੱਚ ਫ਼ਾਰਸੀ ਭਾਸ਼ਾ ਦੇ ਇਕ ਸ਼ਬਦਾਂ ਵਿੱਚ ਪੰਛੀਆਂ ਦੀ ਫ਼ਿਤਰਤ ਦੱਸੀ ਹੈ। 'ਗਿਰਾਹ' ਭਾਵ ਉਨਾਂ ਦਾ ਕੋਈ ਪੱਕਾ ਟਿਕਾਣਾ ਨਹੀੰ ਹੁੰਦਾ, ਅਤੇ 'ਜਰ' ਭਾਵ ਧਨ, ਸੰਪੱਤੀ ਆਦਿਕ ਉਹ ਕਦੇ ਵੀ ਇਕੱਠਾ ਨਹੀੰ ਕਰਦੇ । ਦੁਨੀਆਂ ਦੀ ਪਰਵਾਹ ਛੱਡ ਚੁੱਕੇ ਫ਼ਕੀਰ ਵੀ ਇਸੇ ਤਰ੍ਹਾਂ ਕਰਦੇ ਹਨ। 

ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ਲਈ ਧਨ ਦੀ ਜ਼ਰੂਰਤ ਹੈ ਪਰੰਤੂ ਲੋੜ ਤੋੰ ਵੱਧ ਧਨ ਖ਼ਾਹਿਸ਼ਾਂ ਦੀ ਪੂਰਤੀ ਲਈ ਜੋੜਿਆ ਜਾਂਦਾ ਹੈ, ਅਤੇ ਇਹ ਖ਼ਾਹਿਸ਼ਾਂ ਕਦੇ ਖ਼ਤਮ ਨਹੀੰ ਹੁੰਦੀਆਂ , ਇੱਕ ਦਿਨ ਸਿਕੰਦਰ ਵਾਂਗ ਸਭ ਖਾਲੀ ਹੱਥ ਤੁਰ ਜਾਂਦੇ ਹਨ।
ਧਨ ਜੋੜੋ ਜ਼ਰੂਰਤਾਂ ਪੂਰੀਆਂ ਕਰਨ ਲਈ , ਜੇ ਵੱਧ ਹੋ ਜਾਵੇ ਤਾਂ ਲੋੜਬੰਦਾਂ ਦੀ ਸਹਾਇਤਾਂ ਜ਼ਰੂਰ ਕਰੋ ।

ਪੰਛੀਆਂ ਦਾ ਵੀ ਰੱਖੋ ਖ਼ਾਸ ਧਿਆਨ -

ਮੀਂਹ, ਗਰਮੀ, ਧੁੱਪ ਅਤੇ ਹਨੇਰੀ ਸਮੇਂ ਅਾਪਣੇ ਆਪ ਤੋੰ ਬਿਨਾਂ ਪੰਛੀਆਂ ਦਾ ਵੀ ਖ਼ਿਆਲ ਕਰੋ, ਉਨ੍ਹਾਂ ਲਈ ਚੋਗਾ ਪਾਉ, ਗਰਮੀਅਾਂ 'ਚ ਉਨ੍ਹਾਂ ਲਈ ਪਾਣੀ ਰੱਖੋ । 

ਸਾਨੂੰ ਮਨੁੱਖਾਂ ਨੂੰ ਪੰਛੀਆਂ ਤੋੰ ਸਿਖਿਆ ਲੈਣੀ ਚਾਹੀਦੀ ਹੈ, ਚਾਹੇ ਪੰਛੀਆਂ ਦਾ ਕੋਈ ਧਰਮ ਨਹੀੰ ਹੁੰਦਾ , ਫਿਰ ਵੀ ਉਨਾਂ ਦਾ ਜੀਵਨ ਸਾਡੇ ਨਾਲੋੰ ਕਿਤੇ ਜ਼ਿਆਦਾ ਧਾਰਮਿਕ ਜਾਪਦਾ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਹਨ, ''ਕਕਰ ਚੁਗਣ ਥਲ ਵਸਣ, ਰੱਬ ਨ ਛੋਡਣ ਪਾਸ'' ।
ਏਨੀ ਮੇਰੀ ਬਾਤ  ।

@Gurpreet Singh Sohi

Comments

Post a Comment

Popular posts from this blog

ਤੇਰੇ ਹੁਸਨ ਦੇ ਆਸ਼ਕ ਬਹੁਤੇ ਨੇ, ਕੋਈ ਤੇਰਾ ਮਿਲਿਆ ਤਾਂ ਦੱਸ ਦਵੀਂ । ਇਕ ਸ਼ੇਅਰ ਸੁਣਾਵਾਂ ਤੇਰੇ ਦਿਲ ਨੂੰ ਬੱਸ ਥੋੜਾ ਜਾ ਤੂੰ ਹੱਸ ਦਵੀਂ । ਹਾਂ ਜਾਂ ਨਾ ਅਸੀਂ ਪੁੱਛਦੇ ਨਈ ਅਸੀਂ ਪੁੱਛਣਾ ਏਂ ਤੇਰਾ ਹਾਲ । ਅਸੀਂ ਰਾਂਝੇ ਬਣ ਕੇ ਬਹਿ ਜਾਣਾ, ਗਿਣਦੀ ਰਹੀਂ ਤੂੰ ਬਾਰਾਂ ਸਾਲ ।

ਲਲਾਰੀ- Dyer of words ✍️